ਊਧਮਪੁਰ/ਜੰਮੂ, 3 ਅਕਤੂਬਰ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਇੱਕ ਓਵਰਲੋਡ ਨਿੱਜੀ ਬੱਸ ਖੱਡ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 67 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਬੱਸ ਮੌਂਗਰੀ ਖੋਰ ਗਲੀ ਤੋਂ ਊਧਮਪੁਰ ਸ਼ਹਿਰ ਜਾ ਰਹੀ ਸੀ। ਜਦੋਂ ਬੱਸ ਕਰੀਮਾਚੀ-ਮਾਨਸਰ ਪਹੁੰਚੀ ਤਾਂ ਮੋੜ ’ਤੇ ਸੰਤੁਲਨ ਵਿਗੜਨ ਕਾਰਨ ਬੱਸ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਇੱਕ ਯਾਤਰੀ ਦੀ ਮੌਤ ਹੋ ਗਈ ਤੇ 67 ਜ਼ਖ਼ਮੀ ਹੋ ਗਏ। -ਪੀਟੀਆਈ