ਦੇਹਰਾਦੂਨ/ਰੁਦਰਪ੍ਰਯਾਗ, 20 ਜੁਲਾਈ
ਉਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਅੱਜ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ ਛੇ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰਿਸ਼ੀਕੇਸ਼-ਬਦਰੀਨਾਥ ਕੌਮੀ ਮਾਰਗ ’ਤੇ ਸਿਰੋਬਾਗੜ੍ਹ ਇਲਾਕੇ ਦੇ ਨਾਰਕੋਟਾ ਵਿੱਚ ਵਾਪਰੀ। ਉਨ੍ਹਾਂ ਦੱਸਿਆ ਸਵੇਰੇ ਨੌਂ ਵਜੇ ਦੇ ਕਰੀਬ ਉਸਾਰੀ ਅਧੀਨ ਪੁਲ ਦੇ ਸਰੀਏ ਦਾ ਜਾਲ ਮਜ਼ਦੂਰਾਂ ਉੱਤੇ ਡਿੱਗ ਗਿਆ। ਰੁਦਰਪ੍ਰਯਾਗ ਦੇ ਡਿਸਟਿਕ ਡਿਜ਼ਾਸਟਰ ਮੈਨੇਜਮੈਂਟ ਅਫਸਰ ਨੰਦਨ ਸਿੰਘ ਪਰਿਹਾਰ ਨੇ ਕਿਹਾ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਘਟਨਾ ਸਥਾਨ ’ਤੇ ਪਹੁੰਚੀ ਅਤੇ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਜਦੋ ਮਜ਼ਦੂਰਾਂ ਦੀਆਂ ਲਾਸ਼ਾਂ ਮਲਬੇ ਹੇਠੋਂ ਕੱਢੀਆਂ ਗਈਆਂ ਹਨ। ਜ਼ਿਆਦਾਤਰ ਮਜ਼ਦੂਰ ਝਾਰਖੰਡ ਦੇ ਹਜ਼ਾਰੀਬਾਗ਼ ਅਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਸਨ। -ਪੀਟੀਆਈ