ਸ੍ਰੀਨਗਰ, 22 ਮਈ
ਕਰੋਨਾ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਫੜੇ ਗਏ 17 ਵਰ੍ਹਿਆਂ ਦੇ ਸਬਜ਼ੀ ਵੇਚਣ ਵਾਲੇ ਲੜਕੇ ਦੀ ਕੁੱਟਮਾਰ ਮਗਰੋਂ ਮੌਤ ਦੇ ਮਾਮਲੇ ’ਚ ਦੋ ਸਿਪਾਹੀਆਂ ਵਿਜੈ ਚੌਧਰੀ ਤੇ ਸਿਮਾਵਤ ਅਤੇ ਹੋਮਗਾਰਡ ਦੇ ਜਵਾਨ ਸੱਤਿਆ ਪ੍ਰਕਾਸ਼ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਉਨਾਓ ਦੇ ਬੰਗਾਰਮਊ ਇਲਾਕੇ ’ਚ ਸ਼ੁੱਕਰਵਾਰ ਨੂੰ ਵਾਪਰੀ ਸੀ ਜਿਸ ਮਗਰੋਂ ਲੋਕਾਂ ਨੇ ਪ੍ਰਦਰਸ਼ਨ ਕੀਤੇ ਸਨ। ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤੇ ਜਾਣ ਮਗਰੋਂ ਉਹ ਸ਼ਾਂਤ ਹੋਏ ਸਨ। -ਪੀਟੀਆਈ