ਸੁਰੇਸ਼ ਐੱਸ. ਡੁੱਗਰ
ਜੰਮੂ, 28 ਮਾਰਚ
ਸ਼ੋਪੀਆਂ ਵਿੱਚ ਦੇਰ ਰਾਤ ਭਿਆਨਕ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀ ਮਾਰ ਦਿੱਤੇ। ਮੁਕਾਬਲੇ ਵਿੱਚ ਜਵਾਨ ਸ਼ਹੀਦ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਤੇ ਮਰੇ ਅਤਿਵਾਦੀਆਂ ਦੇ ਸਾਥੀਆਂ ਦੇ ਘਿਰੇ ਹੋਣ ਦਾ ਸ਼ੱਕ ਹੈ। ਮੁਕਾਬਲੇ ਵਿੱਚ ਸ਼ਹੀਦ ਜਵਾਨ ਦੀ ਪਛਾਣ ਪਿੰਕੂ ਕੁਮਾਰ ਵਜੋਂ ਹੋਈ ਹੈ। ਦੋ ਹੋਰ ਜ਼ਖ਼ਮੀ ਜਵਾਨਾਂ ਦੀ ਹਾਲਤ ਗੰਭੀਰ ਹੈ।