ਨਵੀਂ ਦਿੱਲੀ: ਮੁਲਕ ਵਿੱਚ 60 ਕਿਲੋਗ੍ਰਾਮ ਕੇਸਰ ਦੀ ਤਸਕਰੀ ਕਰਨ ਦੇ ਦੋਸ਼ ਹੇਠ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ’ਤੇ ਦੋ ਅਫ਼ਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਜੋ ਕਿ ਭਰਾ ਹਨ, ਨੂੰ ਅਫ਼ਗਾਨਿਸਤਾਨ ਦੇ ਹੇਰਾਤ ਤੋਂ ਇੱਥੇ ਪੁੱਜਣ ’ਤੇ ਪੁੱਛ-ਪੜਤਾਲ ਲਈ ਰੋਕਿਆ ਗਿਆ। ਦੋਵਾਂ ਖ਼ਿਲਾਫ਼ 15 ਲੱਖ ਰੁਪਏ ਦੀ ਕੀਮਤ ਦੀ ਕੇਸਰ ਦੀ ਤਸਕਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਦੋਵਾਂ ਯਾਤਰੀਆਂ ਨੇ ਇਹ ਗੱਲ ਮੰਨੀ ਕਿ ਉਨ੍ਹਾਂ ਪਹਿਲਾਂ ਵੀ 30.25 ਲੱਖ ਰੁਪਏ ਦੀ ਕੇਸਰ ਤੇ ਹੋਰ ਵਸਤਾਂ ਦੀ ਤਸਕਰੀ ਕੀਤੀ ਹੈ।
-ਪੀਟੀਆਈ