ਸ਼ਿਮਲਾ, 24 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ‘ਤੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਇਕ ਲੱਖ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਾਰਟੀ ਦੀ ਤਾਲਾਬਾਜ਼ ਸਰਕਾਰ ਨੇ ਰਾਜ ਸਟਾਫ਼ ਚੋਣ ਕਮਿਸ਼ਨ ਨੂੰ ਤਾਲਾ ਲਗਾ ਦਿੱਤਾ ਹੈ। ਸ਼ਿਮਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੁਰੇਸ਼ ਕਸ਼ਯਪ ਦੇ ਸਮਰਥਨ ਵਿਚ ਸਿਰਮੌਰ ਜ਼ਿਲ੍ਹੇ ਦੇ ਨਾਹਨ ਵਿਖੇ ਵਿਜੈ ਸੰਕਲਪ ਰੈਲੀ ’ਚ ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਘੋਰ ਫਿਰਕੂ, ਜਾਤੀਵਾਦੀ ਅਤੇ ਪਰਿਵਾਰਵਾਦੀ ਹਨ। ਉਨ੍ਹਾਂ ਕਿਹਾ, ‘ਨਾਹਨ ਅਤੇ ਨਾ ਹੀ ਸਿਰਮੌਰ ਮੇਰੇ ਲਈ ਨਵਾਂ ਹੈ ਪਰ ਮੇਰਾ ਕਹਿਣਾ ਹੈ ਕਿ ਅੱਜ ਦਾ ਮਾਹੌਲ ਨਵਾਂ ਹੈ ਕਿਉਂਕਿ ਮੈਂ ਨਾਹਨ ਵਿੱਚ ਅਜਿਹੀ ਇਤਿਹਾਸਕ ਰੈਲੀ ਨਹੀਂ ਦੇਖੀ।’