ਸ਼ਿਮਲਾ, 21 ਮਈ
ਕੁੱਲੂ ਜ਼ਿਲ੍ਹੇ ਵਿਚ ਅੱਜ ਉਸਾਰੀ ਅਧੀਨ ਸੁਰੰਗ ਧਸ ਗਈ ਜਿਸ ਕਾਰਨ ਉਥੇ ਕੰਮ ਕਰ ਰਹੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਗਰਸਾ ਭੁੰਤਰ ਨੇੜਲੇ ਪੰਚਾ ਨੱਲਾ ਨੇੜੇ ਵਾਪਰਿਆ। ਐਸ ਪੀ ਗੌਰਵ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਟੀਮਾਂ ਪੁੱਜ ਗਈਆਂ ਹਨ ਤੇ ਦੋ ਐਂਬੂਲੈਂਸਾਂ ਨੂੰ ਵੀ ਘਟਨਾ ਸਥਾਨ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰ ਦੀ ਮੌਤ ਹੋ ਗਈ ਹੈ ਤੇ ਇਕ ਜ਼ਖਮੀ ਹੋਇਆ ਹੈ ਜਦਕਿ ਇਕ ਹੋਰ ਨੂੰ ਕੋਈ ਸੱਟ ਨਹੀਂ ਲੱਗੀ ਤੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। -ਪੀਟੀਆਈ