ਗੁਰੂਗ੍ਰਾਮ, 25 ਮਈ
ਹਰਿਆਣਾ ਦੇ ਬਾਦਸ਼ਾਹਪੁਰ ਹਲਕੇ ਦੇ ਵਿਧਾਇਕ 45 ਸਾਲਾ ਰਾਕੇਸ਼ ਦੌਲਤਾਬਾਦ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਜ਼ਾਦ ਉਮੀਦਵਾਰ ਵਜੋਂ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਦਸ਼ਾਹਪੁਰ ਤੋਂ ਹਰਿਆਣਾ ਵਿਧਾਨ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਨੇ ਭਾਜਪਾ ਦੇ ਮਨੀਸ਼ ਯਾਦਵ ਨੂੰ ਹਰਾਇਆ।