ਪੁਣੇ: ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਪੁਲੀਸ ਨੇ ਸਮਾਜਿਕ ਕਾਰਕੁਨ ਤ੍ਰਿਪਤੀ ਦੇਸਾਈ ਅਤੇ ਉਸ ਦੇ ਸੰਗਠਨ ਦੇ ਹੋਰ ਮੈਂਬਰਾਂ ਨੂੰ ਸ਼ਿਰਡੀ ਜਾਂਦੇ ਸਮੇਂ ਹਿਰਾਸਤ ਵਿੱਚ ਲੈ ਲਿਆ। ਉਹ ਸਾਈਬਾਬਾ ਮੰਦਰ ਦੇ ਬਾਹਰ ਲੱਗੇ ਬੋਰਡ ਨੂੰ ਹਟਾਉਣ ਲਈ ਸ਼ਿਰਡੀ ਜਾ ਰਹੇ ਸਨ, ਜਿਸ ’ਤੇ ਲਿਖਿਆ ਹੈ ਕਿ ਸ਼ਰਧਾਲੂ ‘ਸਭਿਅਕ ਢੰਗ ਦੇ’ ਕੱਪੜੇ ਪਾਉਣ। ਦੇਸਾਈ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਵਿਵਾਦਮਈ ਸੁਨੇਹਾ ਦਿੰਦਾ ਬੋਰਡ ਨਾ ਹਟਾਇਆ ਗਿਆ ਤਾਂ ਉਹ ਦਸ ਦਸੰਬਰ ਨੂੰ ਸ਼ਿਰਡੀ ਜਾਣਗੇ ਅਤੇ ਖ਼ੁਦ ਹੀ ਬੋਰਡ ਹਟਾ ਦੇਣਗੇ। -ਪੀਟੀਆਈ