ਸ੍ਰੀਨਗਰ, 6 ਮਈ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਵੀਰਵਾਰ ਨੂੰ ਮੁਕਾਬਲੇ ਵਿਚ ਅਲ ਬਦਰ ਦੇ ਤਿੰਨ ਅਤਿਵਾਦੀ ਮਾਰੇ ਗਏ, ਜਦੋਂ ਕਿ ਇਕ ਅਤਿਵਾਦੀ ਨੇ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਲੀਸ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਦੱਖਣੀ ਕਸ਼ਮੀਰ ਦੇ ਕਨੀਗਮ ਖੇਤਰ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਇਸ ਖੇਤਰ ਨੂੰ ਘੇਰ ਲਿਆ ਗਿਆ ਸੀ ਅਤੇ ਰਾਤ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਤਲਾਸ਼ੀ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਤਿੰਨ ਅਤਿਵਾਦੀ ਮਾਰੇ ਗਏ। ਇਕ ਅਤਿਵਾਦੀ ਨੇ ਆਤਮਸਮਰਪਣ ਕਰ ਦਿੱਤਾ। ਉਸ ਦੀ ਪਛਾਣ ਤੌਸਿਫ਼ ਅਹਿਮਦ ਵਜੋਂ ਹੋਈ ਹੈ, ਜਦ ਕਿ ਮਰਨ ਵਾਲਿਆਂ ਵਿੱਚ ਸ਼ੋਪੀਆਂ ਦੇ ਦਾਨਿਸ਼ ਮੀਰ, ਮੁਹੰਮਦ ਉਮਰ ਭੱਟ ਤੇ ਜ਼ੈਦ ਬਸ਼ੀਰ ਰੇਸ਼ੀ ਵਜੋਂ ਹੋਈ ਹੈ।