ਨਵੀਂ ਦਿੱਲੀ, 20 ਅਪਰੈਲ
ਦੇਸ਼ ’ਚ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਪਹਿਲੀ ਮਈ ਤੋਂ ਲਗਾਏ ਜਾਣ ਤੋਂ ਪਹਿਲਾਂ ਇਹ ਤੱਥ ਸਾਹਮਣੇ ਆਇਆ ਹੈ ਕਿ ਸਾਰੇ ਛੋਟੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰੀ ਸਹੂਲਤਾਂ ’ਤੇ ਨਿਰਭਰ ਹਨ। ਸਰਕਾਰ ਦੇ ਕੋਵਿਨ ਪੋਰਟਲ ਮੁਤਾਬਕ 13 ਛੋਟੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 10 ਤੋਂ ਘੱਟ ਪ੍ਰਾਈਵੇਟ ਵੈਕਸੀਨੇਸ਼ਨ ਕੇਂਦਰ ਹਨ। ਪੰਜ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਟੀਕਾਕਰਨ ਲਈ ਕੋਈ ਪ੍ਰਾਈਵੇਟ ਕੇਂਦਰ ਨਹੀਂ ਹੈ। 10 ਤੋਂ ਘੱਟ ਪ੍ਰਾਈਵੇਟ ਵੈਕਸੀਨੇਸ਼ਨ ਕੇਂਦਰਾਂ ’ਚ ਅੰਡੇਮਾਨ ਅਤੇ ਨਿਕੋਬਾਰ (0), ਅਰੁਣਾਚਲ ਪ੍ਰਦੇਸ਼ (0), ਦੀਊ (0), ਲੱਦਾਖ (0), ਲਕਸ਼ਦੀਪ (0), ਦਾਦਰਾ ਅਤੇ ਨਗਰ ਹਵੇਲੀ (2), ਮਨੀਪੁਰ (3), ਮੇਘਾਲਿਆ (7), ਨਾਗਾਲੈਂਡ (4), ਪੁੱਡੂਚੇਰੀ (7), ਸਿੱਕਿਮ (1), ਤ੍ਰਿਪੁਰਾ (1) ਅਤੇ ਮਿਜ਼ੋਰਮ (2) ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਤਾਮਿਲ ਨਾਡੂ ਦੇਸ਼ ਦਾ ਇਕੋ ਇਕ ਸੂਬਾ ਹੈ ਜਿਥੇ ਇਕ ਹਜ਼ਾਰ ਤੋਂ ਵੱਧ ਪ੍ਰਾਈਵੇਟ ਕੇਂਦਰ ਹਨ। -ਪੀਟੀਆਈ