ਮੁੰਬਈ:
ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਧਨੰਜਯ ਮੁੰਡੇ ਖ਼ਿਲਾਫ਼ ਜਬਰ ਜਨਾਹ ਦਾ ਕਥਿਤ ਦੋਸ਼ ਲਾਉਣ ਵਾਲੀ ਮੁੰਬਈ ਦੀ ਮਹਿਲਾ ਨੇ ਪੁਲੀਸ ਨੂੰ ਕੀਤੀ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ। ਇੱਕ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਮਹਿਲਾ ਨੇ ਜਾਂਚ ਅਧਿਕਾਰੀ ਨੂੰ ਕਿਹਾ ਕਿ ਉਹ ਆਪਣੀ ਸ਼ਿਕਾਇਤ ਵਾਪਸ ਲੈ ਰਹੀ ਹੈ ਪਰ ਉਸ ਨੇ ਕੋਈ ਕਾਰਨ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸ਼ਿਕਾਇਤਕਰਤਾ ਮਹਿਲਾ ਤੋਂ ਇਸ ਸਬੰਧ ’ਚ ਤਸਦੀਕਸ਼ੁਦਾ ਹਲਫ਼ਨਾਮਾ ਮੰਗਿਆ ਹੈ। ਮਹਿਲਾ ਨੇ ਓਸ਼ੀਵਾੜਾ ਥਾਣੇ ’ਚ ਦਰਜ ਕਰਵਾਈ ਸ਼ਿਕਾਇਤ ’ਚ ਬੀੜ ਜ਼ਿਲ੍ਹੇ ਤੋਂ ਐੱਨਸੀਪੀ ਦੇ ਸੀਨੀਅਰ ਨੇਤਾ ਮੁੰਡੇ ’ਤੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕਰਨ ਦਾ ਦੋਸ਼ ਲਾਇਆ ਸੀ।
-ਪੀਟੀਆਈ