ਪੁਣੇ, 29 ਮਈਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਅੱਜ ਕਿਹਾ ਕਿ ਮੌਜੂਦਾ ਸਮੇਂ ਜੰਗ ਦਾ ਰੂਪ ਬਦਲ ਰਿਹਾ ਹੈ, ਇਸ ਕਰ ਕੇ ਤਿੰਨੋਂ ਫੌਜਾਂ ਦੀ ਇਕਜੁੱਟਤਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਅਜੋਕੇ ਸਮੇਂ ਜੰਗ ਦੇ ਰੂਪ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਜਲ ਸੈਨਾ ਦੇ ਮੁਖੀ ਨੇ ਅੱਜ ਕੌਮੀ ਰੱਖਿਆ ਅਕਾਦਮੀ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਥਲ, ਜਲ, ਹਵਾ, ਪੁਲਾੜ ਤੇ ਸਾਈਬਰ ਸਾਰੇ ਖੇਤਰਾਂ ਵਿਚ ਵਿਰੋਧੀ ਹਾਲਾਤ ਵਿਚ ਫੌਜਾਂ ਦੀ ਸਾਂਝ ਅਹਿਮ ਹੋ ਜਾਂਦੀ ਹੈ ਤੇ ਤਿੰਨੋਂ ਫੌਜਾਂ ਦਾ ਇਕੱਠੇ ਕੰਮ ਕਰਨਾ ਹਰ ਟੀਚੇ ਨੂੰ ਸਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਮਾਮਲਿਆਂ ਦਾ ਵਿਭਾਗ, ਸੀਡੀਐਸ ਅਹੁਦੇ ਦੀ ਸ਼ੁਰੂਆਤ ਤੋਂ ਇਲਾਵਾ ਦੇਸ਼ ਦੀ ਸੁਰੱਖਿਆ ਵਿਚ ਕਈ ਸੁਧਾਰ ਹੋਏ ਹਨ। -ਪੀਟੀਆਈ