ਨਵੀਂ ਦਿੱਲੀ, 6 ਜੁਲਾਈ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਟੀਵੀ ਸਮਾਚਾਰ ਐਂਕਰ ਰੋਹਿਤ ਰੰਜਨ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ। ਉਸ ਖ਼ਿਲਾਫ਼ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ ਨੂੰ ਗਲਤ ਸੰਦਰਭ ਵਿੱਚ ਦਰਸਾਉਣ ਵਾਲੀ ਖ਼ਬਰ ਦੇ ਪ੍ਰਸਾਰਣ ਲਈ ਕੁਝ ਰਾਜਾਂ ਵਿੱਚ ਕੇਸ ਦਰਜ ਕੀਤੇ ਗਏ ਹਨ। ਪਟੀਸ਼ਨ ਵਿੱਚ ਰੰਜਨ ਨੇ ਕਥਿਤ ਅਪਰਾਧ ਲਈ ਫੌਜਦਾਰੀ ਕਾਰਵਾਈ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।