ਨਵੀਂ ਦਿੱਲੀ, 28 ਸਤੰਬਰ
ਪਿਛਲੇ 24 ਘੰਟਿਆਂ ਦੌਰਾਨ 82,170 ਨਵੇਂ ਕੇਸਾਂ ਨਾਲ ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 60 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਜਦੋਂਕਿ 74,893 ਹੋਰ ਲੋਕਾਂ ਦੇ ਸਿਹਤਯਾਬ ਹੋਣ ਨਾਲ ਇਸ ਲਾਗ ਤੋਂ ਉਭਰਨ ਵਾਲੇ ਮਰੀਜ਼ਾਂ ਦਾ ਅੰਕੜਾ 82.58 ਫੀਸਦ ਦੀ ਰਿਕਵਰੀ ਦਰ ਨਾਲ 50.17 ਲੱਖ ਦੇ ਅੰਕੜੇ ਨੂੰ ਟੱਪ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਵੇਰੇ ਅੱਠ ਵਜੇ ਤਕ 1039 ਹੋਰ ਮੌਤਾਂ ਨਾਲ ਕਰੋਨਾਵਾਇਰਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 95,542 ਹੋ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 9,62,640 ਹੈ, ਜੋ ਕੁੱਲ ਕੇਸਲੋਡ ਦਾ 15.85 ਫੀਸਦ ਬਣਦਾ ਹੈ। ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 60,74,702 ਹੈ ਤੇ ਹੁਣ ਤਕ 50,16,520 ਲੋਕ ਤੰਦਰੁਸਤ ਹੋ ਚੁੱਕੇ ਹਨ। -ਪੀਟੀਆਈ