ਨਵੀਂ ਦਿੱਲੀ, 13 ਨਵੰਬਰ
ਪਿਛਲੇ 24 ਘੰਟਿਆਂ ਵਿੱਚ 44,879 ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਵੱਧ ਕੇ 87.28 ਲੱਖ ਹੋ ਗਈ ਹੈ ਜਦੋਂਕਿ 92.97 ਫੀਸਦ ਦੀ ਕੌਮੀ ਸਿਹਤਯਾਬੀ ਦਰ ਨਾਲ ਕਰੋਨਾਵਾਇਰਸ ਦੀ ਲਾਗ ਤੋਂ ਤੰਦਰੁਸਤ ਹੋਣ ਵਾਲਿਆਂ ਦਾ ਅੰਕੜਾ 81,51,580 ਨੂੰ ਪੁੱਜ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਵੇਰੇ ਅੱਠ ਵਜੇ ਤਕ 547 ਹੋਰ ਮੌਤਾਂ ਰਿਪੋਰਟ ਹੋਣ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ 1,28,668 ਹੋ ਗਈ ਹੈ। ਖ਼ੁਸ਼ਖ਼ਬਰ ਹੈ ਕਿ ਕੋਵਿਡ-19 ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 1.47 ਫੀਸਦ ਰਹਿ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 4,84,547 ਹੈ ਜੋ ਕੁੱਲ ਕੇਸਲੋਡ ਦਾ 5.55 ਫੀਸਦ ਹੈ। -ਪੀਟੀਆਈ