ਮੁੰਬਈ, 18 ਨਵੰਬਰ
ਮਹਾਰਾਸ਼ਟਰ ਸਰਕਾਰ ਨੇ ਬੁੱਧਵਾਰ ਨੂੰ ਕਵੀ ਤੇ ਸਮਾਜ ਸੇਵੀ ਵਰਵਰਾ ਰਾਓ ਨੂੰ ਜੇਲ੍ਹ ਤੋਂ ਨਾਨਾਵਤੀ ਹਸਪਤਾਲ ਵਿਚ ਇਲਾਜ ਲਈ 15 ਦਿਨਾਂ ਲਈ ਲਿਜਾਣ ਲਈ ਸਹਿਮਤੀ ਦੇ ਦਿੱਤੀ ਹੈ। ਜਸਟਿਸ ਐੱਸਐੱਸ ਸ਼ਿੰਦੇ ਅਤੇ ਜਸਟਿਸ ਮਾਧਵ ਜਾਮਦਾਰ ਬੈਂਚ ਦੇ ਦਖਲ ਤੋਂ ਬਾਅਦ ਰਾਜ ਨੇ ਕਿਹਾ ਕਿ ਉਹ ਵਿਸ਼ੇਸ਼ ਮਾਮਲੇ ਵਜੋਂ ਰਾਓ (81) ਨੂੰ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ਤੋਂ ਨਾਨਾਵਤੀ ਹਸਪਤਾਲ ਲੈ ਕੇ ਜਾਣ ਲਈ ਰਾਜ਼ੀ ਹੈ। ਰਾਜ ਦੇ ਵਕੀਲ ਦੀਪਕ ਠਾਕਰੇ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਤੋਂ ਨਿਰਦੇਸ਼ ਮਿਲੇ ਹਨ, ਜਿਨ੍ਹਾਂ ਨੇ ਕਿਹਾ ਕਿ ਰਾਓ ਨੂੰ ਪ੍ਰਾਈਵੇਟ ਨਾਨਾਵਤੀ ਹਸਪਤਾਲ ਲਿਜਾਣ ਵਿੱਚ ਰਾਜ ਨੂੰ ਕੋਈ ਇਤਰਾਜ਼ ਨਹੀਂ ਹੈ।