ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਅਪਰੈਲ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 24 ਘੰਟਿਆਂ ਲਈ ਜਾਮ ਕੀਤਾ ਕੇਐੱਮਪੀ ਹਾਈਵੇਅ ਅੱਜ ਸਵੇਰੇ ਖੋਲ੍ਹ ਦਿੱਤਾ ਗਿਆ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਇਸ ਹਾਈਵੇਅ ਨੂੰ ਸ਼ਨਿਚਰਵਾਰ ਸਵੇਰੇ 8 ਵਜੇ ਬੰਦ ਕਰ ਦਿੱਤਾ ਸੀ। ਇਸ ਵਿੱਚ ਵੱਖ ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪੁੱਜੇ ਸਨ। ਇਸ ਸਬੰਧੀ ਕਿਸਾਨ ਨੇਤਾ ਜੀਐੱਸ ਬਾਜਵਾ ਨੇ ਕਿਹਾ ਕਿ ਜਾਮ ਨੂੰ ਖੋਲ੍ਹ ਦਿੱਤਾ ਗਿਆ ਹੈ ਤੇ ਉਨ੍ਹਾਂ ਨੇ ਕਿਸਾਨਾਂ ਦਾ ਸਹਿਯੋਗ ਦੇਣ ਲਈ ਆਮ ਲੋਕਾਂ ਦੀ ਵੀ ਸ਼ੁਕਰੀਆ ਅਦਾ ਕੀਤਾ।