ਨਵੀਂ ਦਿੱਲੀ, 16 ਨਵੰਬਰ
ਦਿੱਲੀ ਹਾਈ ਕੋਰਟ 24 ਨਵੰਬਰ ਨੂੰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਦੀ ਨਵੀਂ ਕਿਤਾਬ ਦੇ ਪ੍ਰਕਾਸ਼ਨ, ਸਰਕੂਲੇਸ਼ਨ ਅਤੇ ਵਿਕਰੀ ’ਤੇ ਰੋਕ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ। ਕਾਬਿਲੇਗੌਰ ਹੈ ਕਿ ਸਾਬਕਾ ਕੇਂਦਰੀ ਮੰਤਰੀ ਦੀ ਕਿਤਾਬ ‘ਤੇ ਹਿੰਦੂਤਵ ਅਤੇ ਦਹਿਸ਼ਤੀ ਜਥੇਬੰਦੀਆਂ ਵਿਚਾਲੇ ਤੁਲਨਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਬੀਤੇ ਦਿਨੀ ਕੁਝ ਲੋਕਾਂ ਨੇ ਕਾਂਗਰਸੀ ਆਗੂ ਦੇ ਨੈਨੀਤਾਲ ਸਥਿਤ ਘਰ ਦੀ ਭੰਨਤੋੜ ਕੀਤੀ ਸੀ। ਐਡਵੋਕੇਟ ਵਿਨੀਤ ਜਿੰਦਲ ਨੇ ਮੰਗਲਵਾਰ ਨੂੰ ਦੱਸਿਆ ਕਿ ਹਾਈ ਕੋਰਟ 24 ਨਵੰਬਰ ਨੂੰ ਇਸ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ ਹੋ ਗਿਆ ਹੈ। ਐਡਵੋਕੇਟ ਰਾਜ ਕਿਸ਼ੋਰ ਚੌਧਰੀ ਨੇ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਹੈ। -ਏਜੰਸੀ