ਵਿਸ਼ਵ ਵਾਤਾਵਰਨ ਦਿਵਸ ਮੌਕੇ ਮੋਦੀ ਨੇ ਪਿੱਪਲ ਦਾ ਬੂਟਾ ਲਾਇਆ
ਨਵੀਂ ਦਿੱਲੀ, 5 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਕੌਮੀ ਰਾਜਧਾਨੀ ਦੇ ਬੁੱਧਾ ਜੈਅੰਤੀ ਪਾਰਕ ’ਚ ਪਿੱਪਲ ਦਾ ਬੂਟਾ ਲਾਇਆ। ਇਸ ਮਗਰੋਂ ਉਨ੍ਹਾਂ ਇੱਥੇ ਇੱਕ ਸਮਾਗਮ ’ਚ ਵੀ ਹਿੱਸਾ ਲਿਆ। ਵਿਸ਼ਵ ਵਾਤਾਵਰਨ ਦਿਵਸ ਦਾ ਵਿਸ਼ਾ...
Advertisement
ਨਵੀਂ ਦਿੱਲੀ, 5 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਕੌਮੀ ਰਾਜਧਾਨੀ ਦੇ ਬੁੱਧਾ ਜੈਅੰਤੀ ਪਾਰਕ ’ਚ ਪਿੱਪਲ ਦਾ ਬੂਟਾ ਲਾਇਆ। ਇਸ ਮਗਰੋਂ ਉਨ੍ਹਾਂ ਇੱਥੇ ਇੱਕ ਸਮਾਗਮ ’ਚ ਵੀ ਹਿੱਸਾ ਲਿਆ। ਵਿਸ਼ਵ ਵਾਤਾਵਰਨ ਦਿਵਸ ਦਾ ਵਿਸ਼ਾ ‘ਜ਼ਮੀਨ ਪੁਨਰ ਸੰਭਾਲ, ਮਾਰੂਥਲੀਕਰਨ ਤੇ ਸੋਕੇ ਤੋਂ ਬਚਾਅ’ ਰੱਖਿਆ ਗਿਆ ਹੈ। ਇਸੇ ਵਿਸ਼ੇ ਤਹਿਤ ਬੱਚਿਆਂ ਨੂੰ ਬੂਟੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਕਿਹਾ ਗਿਆ।
Advertisement
ਘਰਾਂ ਵਿੱਚ ਵੀ ਬੱਚਿਆਂ ਨੂੰ ਗਲੋਬਲ ਵਾਰਮਿੰਗ, ਸਮੁੰਦਰੀ ਪ੍ਰਦੂਸ਼ਣ ਰੋਕਣ ਦੇ ਢੰਗਾਂ ਤੇ ਧਰਤੀ ਨੂੰ ਬਚਾਏ ਜਾਣ ਬਾਰੇ ਸਿਖਾਇਆ ਜਾਣਾ ਚਾਹੀਦਾ ਹੈ। ਇਸ ਵੀਡੀਓ ਰਾਹੀਂ ਪ੍ਰਧਾਨ ਮੰਤਰੀ ਨੇ ਸਾਡੀ ਜ਼ਿੰਦਗੀ ’ਚ ਰੁੱਖਾਂ-ਬੂਟਿਆਂ ਦਾ ਮਹੱਤਵ ਉਭਾਰਿਆ ਤੇ ਦੁਨੀਆ ਨੂੰ ਇਸ ਬਾਰੇ ਸੁਨੇਹਾ ਦਿੱਤਾ। ਜ਼ਿਕਰਯੋਗ ਹੈ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ ਪੰਜ ਜੂਨ ਨੂੰ ਮਨਾਇਆ ਜਾਂਦਾ ਹੈ। -ਏਐੱਨਆਈ
Advertisement
Advertisement
×

