ਨਵੀਂ ਦਿੱਲੀ, 19 ਮਾਰਚ
ਸਰਕਾਰ ਗੰਗਾ ਨਦੀ ਵਿੱਚ ਡਿੱਗਦੇ ਸੀਵਰੇਜ ਅਤੇ ਗੰਦੇ ਪਾਣੀ ਨੂੰ ਟ੍ਰੀਟ ਕਰਨ ਅਤੇ ਵੇਚਣ ਦੇ ਤਰੀਕਿਆਂ ਬਾਰੇ ਸੋਚ ਰਹੀ ਹੈ। ਇਸ ਸਬੰਧੀ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ਇਸ ਸ਼ੁੱਧ ਕੀਤੇ ਪਾਣੀ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੂੰ ਵੇਚਣਾ ਸ਼ੁਰੂ ਕੀਤਾ ਜਾਵੇਗਾ। ਗੰਗਾ ਬੇਸਿਨ ਵਿੱਚ 12,000 ਮਿਲੀਅਨ ਲਿਟਰ ਪ੍ਰਤੀ ਦਿਨ ਸੀਵਰੇਜ ਪੈਦਾ ਹੁੰਦਾ ਹੈ।