ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਪਟਨਾ, 16 ਨਵੰਬਰ
ਬਿਹਾਰ ਦੀ ਨਵੀਂ ਅਸੈਂਬਲੀ ਦਾ ਪਲੇਠਾ ਇਜਲਾਸ 23 ਨਵੰਬਰ ਨੂੰ ਸ਼ੁਰੂ ਹੋਵੇਗਾ। ਇਜਲਾਸ ਦੌਰਾਨ ਸਭ ਤੋਂ ਪਹਿਲਾਂ ਪ੍ਰੋ-ਟੈੱਮ ਸਪੀਕਰ ਦੀ ਨਿਯੁਕਤੀ ਕੀਤੀ ਜਾਵੇਗੀ, ਜੋ ਅਸੈਂਬਲੀ ਦੇ ਨਵੇਂ ਚੁਣੇ ਮੈਂਬਰਾਂ ਨੂੰ ਹਲਫ਼ ਦਿਵਾਉਣਗੇ। ਹਲਫ਼ ਮਗਰੋਂ ਹੀ ਅਸੈਂਬਲੀ ਲਈ ਪੱਕੇ ਸਪੀਕਰ ਦੀ ਚੋਣ ਹੋਵੇਗੀ ਅਤੇ ਸੂਤਰਾਂ ਦੀ ਮੰਨੀਏ ਤਾਂ ਇਸ ਦੌੜ ਵਿੱਚ ਪਟਨਾ ਸਾਹਿਬ ਤੋਂ ਸੱਤ ਵਾਰ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਨੰਦ ਕਿਸ਼ੋਰ ਯਾਦਵ ਸਭ ਤੋਂ ਮੋਹਰੀ ਹਨ।