ਨਵੀਂ ਦਿੱਲੀ: ਕਾਂਗਰਸ ਵਲੋਂ ਜਲਦੀ ਹੀ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਵਾਸਤੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਸੈਸ਼ਨ ਦੀਆਂ ਤਰੀਕਾਂ ਬਾਰੇ ਫ਼ੈਸਲਾ ਲਿਆ ਜਾਵੇਗਾ। ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਏਆਈਸੀਸੀ ਸੈਸ਼ਨ ਸਬੰਧੀ ਮੁੱਦਿਆਂ ਬਾਰੇ ਚਰਚਾ ਲਈ ਅਗਲੇ ਹਫ਼ਤੇ ਬੈਠਕ ਕੀਤੇ ਜਾਣ ਦੀ ਸੰਭਾਵਨਾ ਹੈ। ਰਾਹੁਲ ਗਾਂਧੀ ਵਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਇਹ ਅਹੁਦਾ ਖਾਲੀ ਪਿਆ ਹੈ। -ਆਈਏਐੱਨਅੇੱਸ