ਨਵੀਂ ਦਿੱਲੀ, 29 ਜੁਲਾਈ
ਕੇਂਦਰ ਸਰਕਾਰ ਨੇ ਪੋਰਟਲ ’ਤੇ ਦਰਜ ਕਰਵਾਈਆਂ ਜਾਂਦੀਆਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਬਿੇੜੇ ਲਈ ਸਮਾਂ ਹੱਦ ਮੌਜੂਦਾ 45 ਦਿਨਾਂ ਤੋਂ ਘਟਾ ਕੇ ਵੱਧ ਤੋਂ ਵੱਧ 30 ਦਿਨ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਕਿਸੇ ਨਾਗਰਿਕ ਤੋਂ ਪ੍ਰਾਪਤ ਸ਼ਿਕਾਇਤ ਨੂੰ ਉਦੋਂ ਤੱਕ ਬੰਦ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਸ ਖ਼ਿਲਾਫ਼ ਦਾਇਰ ਅਪੀਲ ਦਾ ਨਬਿੇੜਾ ਨਹੀਂ ਹੋ ਜਾਂਦਾ। ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਵੱਲੋਂ ਜਾਰੀ ਇੱਕ ਹੁਕਮ ’ਚ ਕਿਹਾ ਗਿਆ ਹੈ, ‘ਨਬਿੇੜੀ ਗਈ ਸ਼ਿਕਾਇਤ ਨੂੰ ਉਦੋਂ ਤੱਕ ਬੰਦ ਮੰਨਿਆ ਜਾਵੇਗਾ ਜਦੋਂ ਤੱਕ ਕੋਈ ਨਾਗਰਿਕ ਉਸ ਖ਼ਿਲਾਫ਼ ਅਪੀਲ ਦਾਇਰ ਨਹੀਂ ਕਰਦਾ। ਜੇਕਰ ਨਬਿੇੜੀ ਗਈ ਸ਼ਿਕਾਇਤ ਖ਼ਿਲਾਫ਼ ਕਿਸੇ ਨਾਗਰਿਕ ਤੋਂ ਅਪੀਲ ਪ੍ਰਾਪਤ ਹੁੰਦੀ ਹੈ ਤਾਂ ਅਪੀਲ ਦੇ ਨਬਿੇੜੇ ਮਗਰੋਂ ਹੀ ਸ਼ਿਕਾਇਤ ਨੂੰ ਬੰਦ ਮੰਨਿਆ ਜਾਵੇਗਾ।’ -ਪੀਟੀਆਈ