ਨਵੀਂ ਦਿੱਲੀ, 27 ਸਤੰਬਰ
ਕੇਂਦਰ ਸਰਕਾਰ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿੱਚ ਸੰਯੁਕਤ ਡਾਇਰੈਕਟਰਾਂ ਵਜੋਂ ਰਾਕੇਸ਼ ਅਗਰਵਾਲ ਅਤੇ ਸੰਪਤ ਮੀਨਾ ਦੇ ਕਾਰਜਕਾਲ ਵਿੱਚ ਵਾਧਾ ਕੀਤਾ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਅਗਰਵਾਲ ਦੇ ਕਾਰਜਕਾਲ ਨੂੰ 2 ਸਤੰਬਰ 2022 ਤੋਂ ਬਾਅਦ ਛੇ ਮਹੀਨਿਆਂ ਲਈ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਅਗਰਵਾਲ ਹਿਮਾਚਲ ਪ੍ਰਦੇਸ਼ ਕੇਡਰ ਦੇ 1994 ਬੈਚ ਦੇ ਆਈਪੀਐਸ ਅਧਿਕਾਰੀ ਹਨ। ਕਮੇਟੀ ਨੇ ਝਾਰਖੰਡ ਕੇਡਰ ਦੇ 1994 ਬੈਚ ਦੇ ਆਈਪੀਐਸ ਅਧਿਕਾਰੀ ਮੀਨਾ ਦਾ ਕਾਰਜਕਾਲ 21 ਸਤੰਬਰ, 2024 ਤੱਕ ਵਧਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।