ਜੰਮੂ, 22 ਨਵੰਬਰ
ਬੀਐੇੱਸਐੱਫ ਨੇ ਜੰਮੂ ਤੇ ਕਸ਼ਮੀਰ ਦੇ ਸਾਂਬਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ 150 ਮੀਟਰ ਲੰਮੀ ਜ਼ਮੀਨਦੋਜ਼ ਸੁਰੰਗ ਲੱਭਣ ਦਾ ਦਾਅਵਾ ਕੀਤਾ ਹੈ। ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਅਜਿਹਾ ਸ਼ੱਕ ਹੈ ਕਿ ਦਹਿਸ਼ਤਗਰਦਾਂ ਨੇ ਭਾਰਤ ਵਿੱਚ ਘੁਸਪੈਠ ਲਈ ਇਸੇ ਸੁਰੰਗ ਦੀ ਵਰਤੋਂ ਕੀਤੀ ਹੈ। ਸਿੰਘ ਨੇ ਬੀਐੱਸਐੱਫ ਦੇ ਇੰਸਪੈਕਟਰ ਜਨਰਲ ਜੰਮੂ ਫਰੰਟੀਅਰ ਐੱਨ.ਐੱਸ.ਜਮਵਾਲ ਤੇ ਆਈਜੀਪੀ ਜੰਮੂ ਰੇਂਜ ਮੁਕੇਸ਼ ਸਿੰਘ ਨੂੰ ਨਾਲ ਲੈ ਕੇ ਮੌਕੇ ਦਾ ਮੁਆਇਨਾ ਕੀਤਾ। ਚੇਤੇ ਰਹੇ ਕਿ ਵੀਰਵਾਰ ਨੂੰ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਨਗਰੋਟਾ ਨੇੜੇ ਇਕ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦੇ ਚਾਰ ਦਹਿਸ਼ਤਗਰਦਾਂ ਦੇ ਮਾਰੇ ਜਾਣ ਮਗਰੋਂ ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ਨੇੜੇ ਜ਼ਮੀਨਦੋਜ਼ ਸੁਰੰਗ ਲੱਭਣ ਲਈ ਅੱਜ ਵੱਡੀ ਮੁਹਿੰਮ ਚਲਾਈ ਸੀ। -ਪੀਟੀਆਈ