ਬੰਗਲੌਰ, 29 ਦਸੰਬਰ
ਕਰਨਾਟਕ ਵਿਧਾਨ ਪਰਿਸ਼ਦ ਦੇ ਉਪ ਚੇਅਰਮੈਨ ਐੱਸਕੇਐੱਲ ਧਰਮ ਗੌੜਾ ਦੀ ਅੱਜ ਤੜਕੇ ਕਰਨਾਟਕ ਦੇ ਚਿਕਮੰਗਲੂਰ ਜ਼ਿਲ੍ਹੇ ਵਿਚ ਰੇਲਵੇ ਟ੍ਰੈਕ ‘ਤੇ ਲਾਸ਼ ਮਿਲੀ ਹੈ। ਪੁਲੀਸ ਨੇ ਇਸ ਨੂੰ ਆਤਮ ਹੱਤਿਆ ਦਾ ਮਾਮਲਾ ਕਰਾਰ ਦਿੱਤਾ ਹੈ। ਜਨਤਾ ਦਲ (ਐੱਸ) ਨੇਤਾ ਧਰਮ ਗੌੜਾ (64) ਦੇ ਪਰਿਵਾਰ ਵਿੱਚ ਪਤਨੀ, ਬੇਟਾ ਅਤੇ ਬੇਟੀ ਹਨ।