ਜੰਮੂ, 28 ਫਰਵਰੀ
ਬਰਫ਼ਬਾਰੀ ਕਾਰਨ ਜੰਮੂ ਕਸ਼ਮੀਰ ਵਿਚ ਕਈ ਜਗ੍ਹਾ ਫਸੇ 123 ਯਾਤਰੀਆਂ ਨੂੰ ਭਾਰਤੀ ਹਵਾਈ ਸੈਨਾ ਨੇ ਅੱਜ ਸੁਰੱਖਿਅਤ ਉਨ੍ਹਾਂ ਦੀਆਂ ਮੰਜ਼ਿਲਾਂ ਉਤੇ ਪਹੁੰਚਾ ਦਿੱਤਾ। ਸ੍ਰੀਨਗਰ-ਲੇਹ ਮਾਰਗ ਬੰਦ ਹੋਣ ਕਾਰਨ ਇਹ ਵੱਖ-ਵੱਖ ਥਾਵਾਂ ਉਤੇ ਫਸੇ ਹੋਏ ਸਨ। ਇਨ੍ਹਾਂ ਨੂੰ ਏਐਨ-32 ਜਹਾਜ਼ ਰਾਹੀਂ ਏਅਰਲਿਫਟ ਕੀਤਾ ਗਿਆ। 44 ਜਣਿਆਂ ਨੂੰ ਜੰਮੂ ਤੋਂ ਕਾਰਗਿਲ ਤੇ 15 ਨੂੰ ਕਾਰਗਿਲ ਤੋਂ ਜੰਮੂ ਲਿਆਂਦਾ ਗਿਆ। ਹਵਾਈ ਸੈਨਾ ਦੀ ਕੋਰੀਅਰ ਸਰਵਿਸ ਦੇ ਮੁੱਖ ਕੋਆਰਡੀਨੇਟਰ ਆਮਿਰ ਅਲੀ ਨੇ ਦੱਸਿਆ ਕਿ ਸ੍ਰੀਨਗਰ ਵਿਚ ਫਸੇ 38 ਯਾਤਰੀਆਂ ਨੂੰ ਕਾਰਗਿਲ ਤੇ 26 ਨੂੰ ਕਾਰਗਿਲ ਤੋਂ ਸ੍ਰੀਨਗਰ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਕੌਮੀ ਮਾਰਗ ਬੰਦ ਹੈ। -ਪੀਟੀਆਈ