ਮੁੰਬਈ, 29 ਸਤੰਬਰ
ਇੱਥੇ ਇਕ ਅਦਾਲਤ ਨੇ ਅੱਜ ਸਾਬਕਾ ਪੁਲੀਸ ਅਧਿਕਾਰੀ ਸਚਿਨ ਵਜ਼ੇ ਦੀ ਅਰਜ਼ੀ ਖਾਰਜ ਕਰ ਦਿੱਤੀ ਜਿਸ ਵਿਚ ਉਸ ਨੇ ਘਰ ਵਿਚ ਹਿਰਾਸਤ ’ਚ ਰੱਖਣ ਦੀ ਮੰਗ ਕੀਤੀ ਸੀ। ਵਜ਼ੇ ਦਾ ਹਾਲ ਹੀ ਵਿਚ ਦਿਲ ਦਾ ਅਪਰੇਸ਼ਨ ਹੋਇਆ ਹੈ। ਉਸ ਨੇ ਜੇਲ੍ਹ ਦੀ ਥਾਂ ਘਰ ਵਿਚ ਹਿਰਾਸਤ ਵਿਚ ਰੱਖਣ ਦੀ ਮੰਗ ਕੀਤੀ ਸੀ। ਮੁਕੇਸ਼ ਅੰਬਾਨੀ ਦੇ ਘਰ ਨੇੜੇ ਮਿਲੀ ਧਮਾਕਾਖੇਜ਼ ਸਮੱਗਰੀ ਦੇ ਮਾਮਲੇ ਵਿਚ ਵਜ਼ੇ ਮੁੱਖ ਮੁਲਜ਼ਮ ਹੈ।
ਪਿਛਲੇ ਹਫ਼ਤੇ ਵਜ਼ੇ ਦੇ ਵਕੀਲ ਨੇ ਐਨਆਈਏ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ। ਪਰ ਐਨਆਈਏ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਉਹ ਘਰ ਵਿਚੋਂ ਭੱਜ ਸਕਦਾ ਹੈ। ਹੁਣ ਉਸ ਨੂੰ ਤਲੋਜਾ ਜੇਲ੍ਹ ਦੇ ਹਸਪਤਾਲ ਵਿਚ ਤਬਦੀਲ ਕੀਤਾ ਜਾਵੇਗਾ। ਅਦਾਲਤ ਨੇ ਕਿਹਾ ਕਿ ਉਹ ਘਰ ਦਾ ਖਾਣਾ ਖਾ ਸਕਦਾ ਹੈ ਤੇ ਲੋੜ ਪੈਣ ਉਤੇ ਉਸ ਨੂੰ ਸਰਕਾਰੀ ਜੇਜੇ ਹਸਪਤਾਲ ਲਿਜਾਇਆ ਜਾ ਸਕਦਾ ਹੈ। -ਪੀਟੀਆਈ