ਤ੍ਰਿਸ਼ੂਰ, 26 ਸਤੰਬਰ
ਕੇਰਲ ਦੇ ਤ੍ਰਿਸ਼ੂਰ ਵਿੱਚ ਫਾਟਸ ਟਰੈਕ ਅਦਾਲਤ ਨੇ ਪਹਿਲੀ ਜਮਾਤ ਦੀ ਵਿਦਿਆਰਥਣ ਨਾਲ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਅਧਿਆਪਕ ਨੂੰ 29 ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਅਧਿਆਪਕ ਨੇ ਸਾਢੇ ਛੇ ਸਾਲਾਂ ਦੀ ਬਾਲੜੀ ਨਾਲ ਜੋ ਗੁਨਾਹ ਕੀਤਾ ਹੈ ਉਹ ਗ਼ੈਰਮਨੁੱਖੀ ਹੈ। ਬਚਾਅ ਪੱਖ ਦੇ ਵਕੀਲ ਅਨੁਸਾਰ ਇਹ ਘਟਨਾ 2012 ਵਿੱਚ ਵਾਪਰੀ ਸੀ। ਉਸ ਸਮੇਂ ਵਿਦਿਆਰਥਣ ਮਹਿਜ਼ ਸਾਢੇ ਛੇ ਸਾਲਾਂ ਦੀ ਸੀ ਅਤੇ ਸਿੱਖਿਆ ਟੂਰ ਤਹਿਤ ਹੋਰਨਾਂ ਵਿਦਿਆਰਥੀਆਂ ਨਾਲ ਸਕੂਲ ਤੋਂ ਬਾਹਰ ਗਈ ਹੋਈ ਸੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਭਾਰਤੀ ਸਭਿਆਚਾਰ ਵਿੱਚ ਗੁਰੂ ਨੂੰ ਉਚ ਸਥਾਨ ਦਿੱਤਾ ਗਿਆ ਹੈ ਪਰ ਮੌਜੂਦਾ ਕੇਸ ਵਿੱਚ ਅਧਿਆਪਕ ਸਖ਼ਤ ਸਜ਼ਾ ਦਾ ਹੱਕਦਾਰ ਹੈ। -ਪੀਟੀਆਈ