ਅਮਰਾਵਤੀ: ਆਂਧਰਾ ਪ੍ਰਦੇਸ਼ ਦੀ ਮੁੱਖ ਵਿਰੋਧੀ ਪਾਰਟੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦਾ ਟਵਿੱਟਰ ਖਾਤਾ ਅੱਜ ਹੈਕ ਕਰ ਲਿਆ ਗਿਆ। ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਦੇ ਪੁੱਤਰ ਤੇ ਟੀਡੀਪੀ ਦੇ ਜਨਰਲ ਸਕੱਤਰ ਨਾਰਾ ਲੋਕੇਸ਼ ਨੇ ਟਵੀਟ ਕਰਕੇ ਕਿਹਾ,‘‘ਸਾਡੀ ਪਾਰਟੀ ਦਾ ਖਾਤਾ ਕੁਝ ਸ਼ਰਾਰਤੀ ਅਨਸਰਾਂ ਨੇ ਹੈਕ ਕਰ ਲਿਆ ਹੈ। ਅਸੀਂ ਖਾਤੇ ਨੂੰ ਬਹਾਲ ਕਰਾਉਣ ਲਈ ਟਵਿੱਟਰ ਇੰਡੀਆ ਨਾਲ ਕੰਮ ਕਰ ਰਹੇ ਹਾਂ।’’ ਖਾਤੇ ਨੂੰ ਸ਼ਨਿਚਰਵਾਰ ਤੜਕੇ ਹੈਕ ਕੀਤਾ ਗਿਆ ਅਤੇ ਹੈਕਰਾਂ ਨੇ ਸਪੇਸਐਕਸ ਤੋਂ ਇਸ ਸਬੰਧੀ ਟਵੀਟ ਪੋਸਟ ਕੀਤਾ। ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਹੈ ਜਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਿਛਲੀ ਟੀਡੀਪੀ ਸਰਕਾਰ ’ਤੇ ਪੈਗਾਸਸ ਤੋਂ ਜਾਸੂਸੀ ਉਪਕਰਨ ਖ਼ਰੀਦਣ ਦਾ ਦੋਸ਼ ਲਾਇਆ ਸੀ। ਨਾਰਾ ਲੋਕੇਸ਼ ਨੇ ਦੋਸ਼ਾਂ ਨੂੰ ਨਕਾਰਿਆ ਹੈ। -ਆਈਏਐਨਐਸ