ਨਵੀਂ ਦਿੱਲੀ, 22 ਨਵੰਬਰ
ਬੁਨਿਆਦੀ ਖੇਤਰ ਵਿਚ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਖਰਚ ਵਾਲੇ 437 ਪ੍ਰਾਜੈਕਟਾਂ ਦੀ ਲਾਗਤ ਅਨੁਮਾਨਤ ਅੰਦਾਜ਼ੇ ਨਾਲੋਂ 4.37 ਲੱਖ ਕਰੋੜ ਰੁਪਏ ਵੱਧ ਗਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਪ੍ਰਾਜੈਕਟਾਂ ਦੀ ਲਾਗਤ ਇਨ੍ਹਾਂ ਵਿੱਚ ਦੇਰੀ ਅਤੇ ਹੋਰ ਕਾਰਨਾਂ ਕਰਕੇ ਵਧੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲਾ ਮੰਤਰਾਲਾ ਉਨ੍ਹਾਂ ਬੁਨਿਆਦੀ ਢਾਂਚਾ ਸੈਕਟਰ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹੈ, ਜਿਨ੍ਹਾਂ ਦੀ ਲਾਗਤ 150 ਕਰੋੜ ਰੁਪਏ ਹੈ ਜਾਂ ਇਸ ਤੋਂ ਵੱਧ ਹੈ। ਮੰਤਰਾਲੇ ਦੀ ਸਤੰਬਰ -2020 ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ 1,663 ਪ੍ਰਾਜੈਕਟਾਂ ਵਿਚੋਂ 437 ਦੀ ਲਾਗਤ ਵਧੀ ਹੈ, ਜਦੋਂ ਕਿ 531 ਪ੍ਰਾਜੈਕਟ ਲਟਕੇ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ, ‘ਇਨ੍ਹਾਂ 1,663 ਪ੍ਰਾਜੈਕਟਾਂ ਦੀ ਅਸਲ ਲਾਗਤ 21,09,236.41 ਕਰੋੜ ਰੁਪਏ ਸੀ, ਜੋ ਵਧ ਕੇ 25,47,057.52 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।’