ਚੇਨੱਈ, 8 ਜੁਲਾਈ
ਤਾਮਿਲ ਨਾਡੂ ਵਿੱਚ ਚੇਨੱਈ-ਤਿਰੂਚਿਰਾਪੱਲੀ ਮਾਰਗ ’ਤੇ ਇੱਕ ਸਰਕਾਰੀ ਬੱਸ ਤੇ ਟਰੱਕ ਦੀ ਟੱਕਰ ਕਾਰਨ 6 ਜਣਿਆਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋਏ ਹਨ। ਚੈਂਗੇਲਪੇਟ ਜ਼ਿਲ੍ਹੇ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਚੇਨੱਈ ਤੋਂ ਆ ਰਹੀ ਚਿਦੰਬਰਮ ਅਧਾਰਿਤ ਬੱਸ ਚੇਨੱਈ-ਤਿਰੂਚਿਰਾਪੱਲੀ ਮਾਰਗ ’ਤੇ ਮਦੁਰਾਨਥਕਮ ਨੇੜੇ ਕੰਟੇਨਰ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਘੱਟੋ ਘੱਟ 10 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। -ਪੀਟੀਆਈ