ਮੁੰਬਈ, 21 ਸਤੰਬਰ
ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਟੇਲੈਂਟ ਮੈਨੇਜਰ ਜਯਾ ਸਾਹਾ ਅੱਜ ਅਦਾਕਾਰ ਦੀ ਮੌਤ ਮਾਮਲੇ ’ਚ ਏਜੰਸੀ ਵੱਲੋਂ ਨਸ਼ਿਆਂ ਦੇ ਕੋਣ ਤੋਂ ਕੀਤੀ ਜਾ ਰਹੀ ਜਾਂਚ ਸ਼ਾਮਲ ਹੋਣ ਲਈ ਇੱਥੇ ਐੱਨਸੀਬੀ-ਸਿਟ ਦੇ ਦਫ਼ਤਰ ਪਹੁੰਚੀ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਇਸ ਤੋਂ ਪਹਿਲਾਂ ਸਾਹਾ ਅਤੇ ਰਾਜਪੂਤ ਦੀ ਸਾਬਕਾ ਮੈਨੇਜਰ ਸ਼ਰੁਤੀ ਮੋਦੀ ਨੂੰ ਪੇਸ਼ ਹੋਣ ਲਈ ਆਖਿਆ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਜਯਾ ਸਾਹਾ ਲੱਗਪਗ ਦੋ ਵਜੇ ਐੱਨਸੀਬੀ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਦਫ਼ਤਰ ਪਹੁੰਚੀ। ਮੁੰਬਈ ਪੁਲੀਸ ਵੱਲੋਂ ਸਿਟ ਦੇ ਦਫ਼ਤਰ ਦੁਆਲੇ ਬੈਰੀਕੇਡ ਲਗਾ ਨਾਕਾਬੰਦੀ ਕੀਤੀ ਹੋਈ ਹੈ। ਸਿਟ ਦਾ ਇੱਕ ਮੈਂਬਰ ਕਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਸ਼ਰੂਤੀ ਮੋਦੀ ਤੋਂ ਪੁੱਛਗਿੱਛ 16 ਸਤੰਬਰ ਨੂੰ ਮੁਲਤਵੀ ਕਰ ਦਿੱਤੀ ਗਈ ਸੀ। ਜਾਂਚ ਏਜੰਸੀ ਇਸ ਕੇਸ ’ਚ ਰਾਜਪੂਤ ਦੀ ਸਾਬਕਾ ਪ੍ਰੇਮਿਕਾ ਰੀਆ ਚੱਕਰਵਰਤੀ ਤੇ ਉਸਦੇ ਭਰਾ ਸ਼ੌਵਿਕ ਚੱਕਰਵਰਤੀ ਸਣੇ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। -ਪੀਟੀਆਈ