ਨਵੀਂ ਦਿੱਲੀ, 19 ਫਰਵਰੀ
ਭਾਰਤ ਦੇ ਚੀਫ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਿਚ ਸੁਪਰੀਮ ਕੋਰਟ ਦੇ 18 ਜੱਜਾਂ ਨੇ ਅੱਜ ਰਾਸ਼ਟਰਪਤੀ ਭਵਨ ਸਥਿਤ ਮੁਗਲ ਗਾਰਡਨ ਦਾ ਦੌਰਾ ਕੀਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਨੇ ਸਿਖਰਲੀ ਅਦਾਲਤ ਦੇ ਜੱਜਾਂ ਨੂੰ ਇਸ ਫੇਰੀ ਲਈ ਵਿਸ਼ੇਸ਼ ਸੱਦਾ ਦਿੱਤਾ ਸੀ। ਚੀਫ ਜਸਟਿਸ ਤੇ ਹੋਰਨਾਂ ਜੱਜਾਂ, ਜਿਨ੍ਹਾਂ ਵਿੱਚ ਜਸਟਿਸ ਏ.ਐੱਮ.ਖਾਨਵਿਲਕਰ ਤੇ ਜਸਟਿਸ ਡੀ.ਵਾਈ.ਚੰਦਰਚੂੜ ਵੀ ਸ਼ਾਮਲ ਸਨ, ਨੇ ਰਾਸ਼ਟਰਪਤੀ ਦੀ ਮੇਜ਼ਬਾਨੀ ’ਚ ਚਾਰ ਪਾਰਟੀ ਦਾ ਆਨੰਦ ਵੀ ਲਿਆ। ਸੀਜੇਆਈ ਰਾਮੰਨਾ, ਜੋ ਆਪਣੀ ਪਤਨੀ ਨਾਲ ਆਏ ਸਨ, ਨੇ ਮਗਰੋਂ ਰਾਸ਼ਟਰਪਤੀ ਕੋਵਿੰਦ ਨੂੰ ਸੁਪਰੀਮ ਕੋਰਟ ਦੀ ਸਾਲਾਨਾ ਰਿਪੋਰਟ ਵੀ ਸੌਂਪੀ। -ਪੀਟੀਆਈ