ਨਵੀਂ ਦਿੱਲੀ: ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਅਲਾਹਾਬਾਦ ਹਾਈ ਕੋਰਟ ਦੇ 10 ਵਧੀਕ ਜੱਜਾਂ ਨੂੰ ਸਥਾਈ ਜੱਜ ਬਣਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੌਲਿਜੀਅਮ ਨੇ 21 ਮਈ ਨੂੰ ਮੀਟਿੰਗ ਕਰਕੇ ਇਸ ਬਾਰੇ ਫ਼ੈਸਲਾ ਲਿਆ ਸੀ ਅਤੇ ਇਹ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅੱਜ ਅਪਲੋਡ ਕੀਤਾ ਗਿਆ ਹੈ। ਤਰੱਕੀ ਲਈ ਸਿਫਾਰਸ਼ ਕੀਤੇ ਗਏ ਨਾਵਾਂ ’ਚ ਜਸਟਿਸ ਸੰਜੈ ਕੁਮਾਰ ਪਚੌਰੀ, ਸੁਭਾਸ਼ ਚੰਦਰ ਸ਼ਰਮਾ, ਸੁਭਾਸ਼ ਚੰਦ, ਸਰੋਜ ਯਾਦਵ, ਮੁਹੰਮਦ ਅਸਲਮ, ਅਨਿਲ ਕੁਮਾਰ ਓਝਾ, ਸਾਧਨਾ ਰਾਣੀ, ਸੱਯਦ ਆਫ਼ਤਾਬ ਹੁਸੈਨ ਰਿਜ਼ਵੀ, ਅਜੈ ਤਿਆਗੀ ਅਤੇ ਅਜੈ ਕੁਮਾਰ ਸ੍ਰੀਵਾਸਤਵ ਸ਼ਾਮਲ ਹਨ। ਤਿੰਨ ਮੈਂਬਰੀ ਕੌਲਿਜੀਅਮ ’ਚ ਚੀਫ਼ ਜਸਟਿਸ ਤੋਂ ਇਲਾਵਾ ਜਸਟਿਸ ਯੂ ਯੂ ਲਲਿਤ ਅਤੇ ਏ ਐੱਮ ਖਾਨਵਿਲਕਰ ਸ਼ਾਮਲ ਹਨ। -ਪੀਟੀਆਈ