ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੇ ਇੱਕ ਸਬ-ਇੰਸਪੈਕਟਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਇੱਕ ਸੀਨੀਅਰ ਅਧਿਕਾਰੀ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ ਕਰ ਲਈ। ਨਵੀਂ ਦਿੱਲੀ ਦੇ ਡੀਸੀਪੀ ਈਸ਼ ਸਿੰਘਲ ਨੇ ਦੱਸਿਆ ਕਿ ਘਟਨਾ ਦਿੱਲੀ ਦੇ ਲੋਧੀ ਐਸਟੇਟ ਇਲਾਕੇ ’ਚ ਗ੍ਰਹਿ ਮੰਤਰਾਲੇ ਨੂੰ ਅਲਾਟ ਬੰਗਲੇ ਵਿੱਚ ਵਾਪਰੀ। ਊਨ੍ਹਾਂ ਦੱਸਿਆ ਕਿ ਸੀਆਰਪੀਐੱਫ ਦੀ 122ਵੀਂ ਬਟਾਲੀਅਨ ਦੇ ਐੱਸਆਈ ਕਰਨੈਲ ਸਿੰਘ (55) ਅਤੇ ਇੰਸਪੈਕਟਰ ਦਸ਼ਰਥ ਸਿੰਘ (56) ਵਿਚਾਲੇ ਕਿਸੇ ਗੱਲੋਂ ਤਕਰਾਰ ਹੋ ਗਈ। ਕਰਨੈਲ ਸਿੰਘ ਨੇ ਸ਼ੁੱਕਰਵਾਰ ਰਾਤ 10:30 ਵਜੇ ਪਹਿਲਾਂ ਇੰਸਪੈਕਟਰ ਦਸ਼ਰਥ ਸਿੰਘ ਨੂੰ ਉਸ ਦੇ ਕਮਰੇ ਵਿੱਚ ਗੋਲੀ ਮਾਰ ਦਿੱਤੀ ਅਤੇ ਫਿਰ ਮੁੱਖ ਗੇਟ ਦੇ ਨੇੜੇ ਖ਼ੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਐੱਸ.ਆਈ. ਊਧਮਪੁਰ (ਜੰਮੂ ਅਤੇ ਕਸ਼ਮੀਰ) ਅਤੇ ਇੰਸਪੈਕਟਰ ਰੋਹਤਕ (ਹਰਿਆਣਾ) ਦਾ ਵਸਨੀਕ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-ਪੀਟੀਆਈ