ਨਾਗਪੁਰ:
ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿੱਚ 22 ਵਰ੍ਹਿਆਂ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ 10 ਵਰ੍ਹਿਆਂ ਦੇ ਭਰਾ ਅਤੇ ਦਾਦੀ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਮਗਰੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਮੋਮਿਨਪੁਰਾ ਵਾਸੀ ਮੋਈਨ ਖ਼ਾਨ ਨੇ ਆਪਣੀ ਪ੍ਰੇਮਿਕਾ ਦੇ ਛੋਟੇ ਭਰਾ ਯਸ਼ ਅਤੇ ਉਸ ਦੀ ਦਾਦੀ ਪ੍ਰਮਿਲਾ ਮਾਰੋਤੀ ਧਰੁਵੇ (70) ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਗਰੋਂ ਮੋਈਨ ਖ਼ਾਨ ਦੀ ਲਾਸ਼ ਮਨਕਾਪੁਰ ਖੇਤਰ ਦੇ ਰੇਲਵੇ ਟਰੈਕ ਤੋਂ ਮਿਲੀ। ਪੁਲੀਸ ਨੂੰ ਉਸ ਵਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਸ਼ੱਕ ਹੈ।
-ਪੀਟੀਆਈ