ਬਾਲਾਸੋਰ: ਭਾਰਤ ਨੇ ਅੱਜ ਉੜੀਸਾ ਦੇ ਚਾਂਦੀਪੁਰ ’ਚ ਇੰਟੇਗ੍ਰੇਟਿਡ ਪ੍ਰੀਖਣ ਰੇਂਜ ਤੋਂ ਸੌਲਿਡ ਫਿਊਲ ਡਕਟਿਡ ਰੈਮਜੈੱਟ (ਐੱਸਐੱਫਡੀਆਰ) ਬੂਸਟਰ ਮਿਜ਼ਾਈਲ ਪ੍ਰਣਾਲੀ ਦਾ ਸਫ਼ਲ ਪ੍ਰੀਖਣ ਕੀਤਾ ਹੈ। ਡੀਆਰਡੀਓ ਨੇ ਕਿਹਾ ਕਿ ਐੱਸਐੱਫਡੀਆਰ ਆਧਾਰਿਤ ਮਿਜ਼ਾਈਲ ਸੁਪਰਸੋਨਿਕ ਗਤੀ ਨਾਲ ਕਾਫੀ ਦੂਰੀ ਤੋਂ ਹਵਾਈ ਨਿਸ਼ਾਨਿਆਂ ਨੂੰ ਤਬਾਹ ਕਰਨ ਦੇ ਸਮਰੱਥ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਦੇ ਸਾਰੇ ਉਦੇਸ਼ ਪੂਰੇ ਕਰ ਲਏ ਗਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐੱਸਐੱਫਡੀਆਰ ਦੇ ਸਫ਼ਲ ਪ੍ਰੀਖਣ ਲਈ ਡੀਆਰਡੀਓ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਇਸ ਨੂੰ ਦੇਸ਼ ’ਚ ਮਹੱਤਵਪੂਰਨ ਮਿਜ਼ਾਈਲ ਤਕਨਾਲੋਜੀਆਂ ਦੇ ਵਿਕਾਸ ਦੀ ਦਿਸ਼ਾ ’ਚ ਮਹੱਤਵਪੂਰਨ ਮੀਲ ਦਾ ਪੱਥਰ ਦੱਸਿਆ ਹੈ। -ਪੀਟੀਆਈ