ਲੇਹ, 18 ਨਵੰਬਰ
ਭਾਰਤੀ ਫੌਜ ਨੇ ਪੂਰਬੀ ਲੱਦਾਖ ਵਿਚ ਤਾਇਨਾਤ ਸਾਰੇ ਫੌਜੀਆਂ ਲਈ ਰਿਹਾਇਸ਼ ਦੇ ਪੂਰੇ ਪ੍ਰਬੰਧ ਕਰ ਲਏ ਹਨ ਤਾਂ ਜੋ ਸਖ਼ਤ ਸਰਦੀਆਂ ਵਿਚ ਉਨ੍ਹਾਂ ਦੀ ਮੁਹਿੰਮ ਸਮਰਥਾ ਬਰਕਰਾਰ ਰਹੇ। ਭਾਰਤੀ ਫ਼ੌਜ ਨੇ ਬੁੱਧਵਾਰ ਨੂੰ ਕਿਹਾ ਕਿ ਸਾਰੀਆਂ ਸਹੂਲਤਾਂ ਵਾਲੇ ਰਵਾਇਤੀ ਸਮਾਰਟ ਕੈਂਪ ਤੋਂ ਇਲਾਵਾ, ਬਿਜਲੀ, ਪਾਣੀ, ਜਗ੍ਹਾ ਨੂੰ ਗਰਮ ਕਰਨ, ਸਿਹਤ ਅਤੇ ਸੈਨੀਟੇਸ਼ਨ ਦੀਆਂ ਸਹੂਲਤਾਂ ਵਾਲੀਆਂ ਆਧੁਨਿਕ ਰਿਹਾਇਸ਼ੀ ਸਹੂਲਤਾਂ ਲਈ ਪ੍ਰਬੰਧ ਕੀਤੇ ਗਏ ਹਨ।