ਨਵੀਂ ਦਿੱਲੀ, 3 ਫਰਵਰੀ
ਦਿੱਲੀ ਹਾਈ ਕੋਰਟ ਨੇ ਅੱਜ ਟੈਲੀਕਾਮ ਰੈਗੂਲੇਟਰ ਟਰਾਈ ਨੂੰ ਬੇਲੋੜੀਆਂ ਵਪਾਰਕ ਕਾਲਾਂ ’ਤੇ ਰੋਕ ਲਾਉਣ ਲਈ ਸਾਲ 2018 ਵਿੱਚ ਬਣਾਏ ਗਏ ਨਿਯਮਾਂ ਨੂੰ ਪੂਰੀ ਤਰ੍ਹਾਂ ਅਤੇ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਟੈਲੀਕਾਮ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਜਿਵੇਂ ਕਿ ਬੀਐੱਸਐੱਨਐੱਲ, ਰਿਲਾਇੰਸ ਜੀਓ, ਏਅਰਟੈਲ ਤੇ ਵੋਡਾਫੋਨ ਨੂੰ ਵੀ ਟਰਾਈ ਵੱਲੋਂ ਜਾਰੀ ਟੈਲੀਕਾਮ ਕਮਰਸ਼ੀਅਲ ਕਮਿਊਨਿਕੇਸ਼ਨਜ਼ ਪ੍ਰੈਫਰੈਂਸਿਸ ਰੈਗੂਲੇਸ਼ਨਜ਼ 2018 ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਚੀਫ਼ ਜਸਟਿਸ ਡੀ.ਐੱਨ. ਪਟੇਲ ਅਤੇ ਜਸਟਿਸ ਜਯੋਤੀ ਸਿੰਘ ਦੇ ਇਕ ਬੈਂਚ ਨੇ ਆਨਲਾਈਨ ਪੇਅਮੈਂਟ ਪਲੇਟਫਾਰਮ ਪੇਅਟੀਐਮ ਚਲਾਉਣ ਵਾਲੀ ਵਨ97 ਕਮਿਊਨਿਕੇਸ਼ਨਜ਼ ਲਿਮਿਟਡ ਵੱਲੋਂ ਦਾਇਰ ਕੀਤੀ ਗਈ ਇਕ ਅਰਜ਼ੀ ਦਾ ਨਬਿੇੜਾ ਕਰਦਿਆਂ ਉਕਤ ਹਦਾਇਤਾਂ ਜਾਰੀ ਕੀਤੀਆਂ। -ਪੀਟੀਆਈ