ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਸਤੰਬਰ
ਸ਼ਹਿਰ ਵਿੱਚ ਪੁਰਾਣੇ ਪਿੱਪਲ ਤੇ ਬੋਹੜ ਆਦਿ ਦਰੱਖਤਾਂ ਨੂੰ ਬਚਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਦਰੱਖਤਾਂ ਦਾ ਅੰਕੜਾ ਬੈਂਕ ਤਿਆਰ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਬੇਲੋੜੀ ਕਟਾਈ ਤੋਂ ਬਚਾਇਆ ਜਾ ਸਕੇ। ਇਸ ਤੋ ਇਲਾਵਾ ਸ਼ਹਿਰ ਵਿੱਚ ਖਾਲੀ ਥਾਵਾਂ ’ਤੇ ਛੋਟੇ ਜੰਗਲ ਲਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧ ਵਿੱਚ ਸ਼ਨਿਚਰਵਾਰ ਨੂੰ ਵਾਤਾਵਰਣ ਕਮੇਟੀ ਦੀ ਮੀਟਿੰਗ ਹੋਈ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਹਿਰ ਵਿੱਚ ਲੱਗੇ ਪੁਰਾਣੇ ਦਰੱਖ਼ਤਾਂ ਦਾ ਅੰਕੜਾ ਬੈਂਕ ਤਿਆਰ ਕਰਨ ਦੀ ਕਮੇਟੀ ਮੈਂਬਰਾਂ ਨੂੰ ਹਦਾਇਤ ਕੀਤੀ ਗਈ।