ਨਵੀਂ ਦਿੱਲੀ, 29 ਮਈਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਨੇ ਦੇਸ਼ ਭਰ ਦੇ ਸੂਬਿਆਂ ਤੇ ਯੂਟੀਜ਼ ਨੂੰ ਹੁਕਮ ਦਿੱਤੇ ਹਨ ਕਿ ਕੋਵਿਡ ਦੌਰਾਨ ਅਨਾਥ ਹੋਏ ਬੱਚਿਆਂ ਦੇ ਅੰਕੜੇ ਆਪਣੇ ਪੋਰਟਲ ’ਤੇ ਅਪਲੋਡ ਕਰਨ। ਕਮਿਸ਼ਨ ਨੇ ਕਿਹਾ ਹੈ ਕਿ ਜਿਹੜੇ ਬੱਚਿਆਂ ਦੇ ਮਾਂ ਜਾਂ ਪਿਓ ਵਿਚੋਂ ਕੋਈ ਇਕ ਦੀ ਵੀ ਮੌਤ ਹੋਈ ਹੋਵੇ, ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਕ ਦਿਨ ਪਹਿਲਾਂ ਸਰਵਉਚ ਅਦਾਲਤ ਨੇ ਵੀ ਸੂਬਿਆਂ ਨੂੰ ਅਜਿਹੇ ਬੱਚੇ ਦੇ ਵੇਰਵੇ ਨਸ਼ਰ ਕਰਨ ਤੇ ਉਨ੍ਹਾਂ ਦੀ ਸੰਭਾਲ ਕਰਨ ਦੇ ਹੁਕਮ ਦਿੱਤੇ ਸਨ। ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਸੀ ਕਿ ਪਹਿਲੀ ਅਪਰੈਲ ਤੋਂ 25 ਮਾਰਚ ਤਕ 577 ਬੱਚੇ ਅਨਾਥ ਹੋਏ ਹਨ। –ਪੀਟੀਆਈ