ਕੋਲੰਬੋ, 27 ਮਾਰਚ
ਸ੍ਰੀਲੰਕਾ ਨੇ 54 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਗੁਆਂਢੀ ਮੁਲਕ ਦੇ ਅਧਿਕਾਰ ਖੇਤਰ ਵਾਲੇ ਪਾਣੀਆਂ ’ਚ ਇਹ ਸਾਰੇ ਮੱਛੀ ਫੜਦਿਆਂ ਗ੍ਰਿਫ਼ਤਾਰ ਕੀਤੇ ਗਏ ਸਨ। ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ 40 ਜਣਿਆਂ ਨੂੰ ਸ਼ੁੱਕਰਵਾਰ ਤੇ ਬਾਕੀ 14 ਨੂੰ ਅੱਜ ਸਵੇਰੇ ਛੱਡਿਆ ਗਿਆ। ਇਨ੍ਹਾਂ ਸਾਰਿਆਂ ਨੂੰ ਇਸੇ ਹਫ਼ਤੇ ਹਿਰਾਸਤ ਵਿਚ ਲਿਆ ਗਿਆ ਸੀ। -ਪੀਟੀਆਈ