ਨਵੀਂ ਦਿੱਲੀ, 7 ਅਪਰੈਲ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਲੋਕ ਸਭਾ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਸੁਪਰੀਆ ਸੁਲੇ ਨਾਲ ਉਨ੍ਹਾਂ ਦੀ ਗੱਲਬਾਤ ਦੀ ਵੀਡੀਓ ਵਾਇਰਲ ਹੋਣ ਮਗਰੋਂ ਅੱਜ ਕਿਹਾ, ‘ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ’। ਉਨ੍ਹਾਂ ਟਵੀਟ ਕਰ ਕੇ ਇਹ ਵੀ ਕਿਹਾ ਕਿ ਉਹ ਤੇ ਸੁਪਰੀਆ ਸੁਲੇ ਨੀਤੀ ਸਬੰਧੀ ਇਕ ਸਵਾਲ ਬਾਰੇ ਚਰਚਾ ਕਰ ਰਹੇ ਸਨ। ਇਹ ਵੀਡੀਓ ਲੋਕ ਸਭ ਵਿੱਚ ਪਿਛਲੇ ਮੰਗਲਵਾਰ ਨੂੰ ਨਿਯਮ 193 ਤਹਿਤ ਯੂਕਰੇਨ ਦੀ ਸਥਿਤੀ ’ਤੇ ਹੋਈ ਚਰਚਾ ਦੇ ਸਮੇਂ ਦਾ ਹੈ। -ਪੀਟੀਆਈ