ਪੁਣੇ: ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੂੰ ਅੱਜ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਿੱਥੇ ਉਨ੍ਹਾਂ ਨੂੰ ਛਾਤੀ ’ਚ ਦਰਦ ਹੋਣ ਦੀ ਸ਼ਿਕਾਇਤ ਮਗਰੋਂ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ਚਲਾਉਣ ਵਾਲੇ 84 ਸਾਲਾ ਅੰਨਾ ਹਜ਼ਾਰੇ ਨੂੰ ਛਾਤੀ ’ਚ ਦਰਦ ਹੋਣ ਦੀ ਸ਼ਿਕਾਇਤ ਮਗਰੋਂ ਬੀਤੇ ਦਿਨ ਇੱਥੇ ਦਾਖਲ ਕਰਵਾਇਆ ਗਿਆ ਸੀ ਜਿਸ ਮਗਰੋਂ ਉਨ੍ਹਾਂ ਦੀ ਐਂਜੀਓਗ੍ਰਾਫੀ ਤੇ ਹੋਰ ਟੈਸਟ ਕੀਤੇ ਗਏ। ਰੂਬੀ ਹਾਲ ਕਲੀਨਿਕ ਹਸਪਤਾਲ ਦੇ ਪ੍ਰਬੰਧਕ ਟਰੱਸਟੀ ਤੇ ਦਿਲ ਦੇ ਰੋਗਾਂ ਦੇ ਮੁੱਖ ਮਾਹਿਰ ਡਾ. ਪਰਵੇਜ਼ ਗਰਾਂਟ ਨੇ ਦੱਸਿਆ, ‘ਹਜ਼ਾਰੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਐਂਜੀਓਗ੍ਰਾਫੀ ਦੌਰਾਨ ਇੱਕ ਸੂਖਮ ਬਲਾਕੇਜ ਦਾ ਪਤਾ ਲੱਗਿਆ। ਇਸ ਲਈ ਐਂਜੀਓਪਲਾਸਟੀ ਜਾਂ ਹੋਰ ਸਰਜਰੀ ਦੀ ਲੋੜ ਨਹੀਂ ਸੀ। ਹਸਪਤਾਲ ’ਚ ਇਲਾਜ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।’ -ਪੀਟੀਆਈ