ਨਵੀਂ ਦਿੱਲੀ, 4 ਜੂਨ
ਰੱਖਿਆ ਮੰਤਰਾਲੇ ਨੇ ਕਰੀਬ 43,000 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਜਲ ਸੈਨਾ ਲਈ ਛੇ ਪਣਡੁੱਬੀਆਂ ਤਿਆਰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਚੀਨ ਦੇ ਸਮੁੰਦਰ ਵਿੱਚ ਵਧਦੇ ਦਬਦਬੇ ਨੂੰ ਘਟਾਉਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਡੀਏਸੀ ਦੀ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਹੈ।