ਚੰਦਰਪੁਰ: ਮਹਾਰਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿਚ ਇੱਕ ਪਰਿਵਾਰ ਦੇ ਤਿੰਨ ਨਾਬਾਲਗਾਂ ਸਣੇ ਛੇ ਜੀਆਂ ਦੀ ਸਾਹ ਘੁਟਣ ਕਾਰਨ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਘਟਨਾ ਉਨ੍ਹਾਂ ਦੇ ਘਰ ਵਿਚ ਬਿਜਲੀ ਦੇ ਜੈਨਰੇਟਰ ਦੇ ਚੱਲਣ ਕਾਰਨ ਕਾਰਬਨ ਮੋਨੋਆਕਸਾਈਡ ਇਕੱਠੀ ਹੋਣ ਕਾਰਨ ਵਾਪਰੀ। ਪੀੜਤ ਚੰਦਰਪੁਰ ਜ਼ਿਲ੍ਹੇ ਦੇ ਦੁਰਗਾਪੁਰ ਇਲਾਕੇ ਦੇ ਰਹਿਣ ਵਾਲੇ ਸਨ। ਆਈਜੀ ਪੁਲੀਸ ਚਿਰੰਜੀਵੀ ਪ੍ਰਸਾਦ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਰਾਮੇਸ਼ ਲਸ਼ਕਰ (25), ਅਜੇ ਲਸ਼ਕਰ (21), ਲਖਨ ਲਸ਼ਕਰ (10), ਕ੍ਰਿਸ਼ਨਾ ਲਸ਼ਕਰ (8), ਪੂਜਾ ਲਸ਼ਕਰ (14), ਅਤੇ ਮਾਧੁਰੀ ਲਸ਼ਕਰ (20) ਵਜੋਂ ਹੋਈ ਹੈ। ਇਸ ਘਟਨਾ ਵਿਚ ਬਚੀ ਛੋਟੀ ਬੱਚੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮੀਂਹ ਪੈਣ ਕਾਰਨ ਦੁਰਗਾਪੁਰ ਦੇ ਕੁੱਝ ਇਲਾਕੇ ਵਿਚ ਬਿਜਲੀ ਸਪਲਾਈ ਠੱਪ ਸੀ, ਇਸ ਲਈ ਪਰਿਵਾਰ ਨੇ ਬਿਜਲੀ ਦੀ ਲੋੜ ਲਈ ਜੈਨਰੇਟਰ ਚਲਾ ਲਿਆ ਸੀ। -ਪੀਟੀਆਈ