ਮੁੰਬਈ: ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨੂੰ ਅੱਜ ਸਿਹਤ ਵਿਗੜਨ ’ਤੇ ਮੁੰਬਈ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਪਾਰਟੀ ਆਗੂਆਂ ਮੁਤਾਬਕ ਉਹ ਅਸਹਿਜ ਮਹਿਸੂਸ ਕਰ ਰਹੇ ਸਨ। ਰਾਜ ਸਭਾ ਮੈਂਬਰ ਹੁਣ ਅਗਲੇ ਕੁਝ ਦਿਨ ਹਸਪਤਾਲ ਵਿਚ ਰਹਿਣਗੇ। ਇਸ ਤੋਂ ਬਾਅਦ ਉਹ ਤਿੰਨ ਨਵੰਬਰ ਨੂੰ ਹੋਣ ਵਾਲੀ ਪਾਰਟੀ ਦੀ ਮੀਟਿੰਗ ਵਿਚ ਹਿੱਸਾ ਲੈਣਗੇ। ਪਿਛਲੇ ਸਾਲ ਅਪਰੈਲ ਵਿਚ ਪਵਾਰ ਦੀ ਸਰਜਰੀ ਵੀ ਹੋਈ ਸੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐੱਨਸੀਪੀ ਆਗੂ ਸੁਪ੍ਰਿਆ ਸੁਲੇ ਨੂੰ ਫੋਨ ਕਰ ਕੇ ਪਵਾਰ ਦਾ ਹਾਲ-ਚਾਲ ਪੁੱਛਿਆ। -ਪੀਟੀਆਈ