ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 18 ਨਵੰਬਰ
ਇਸ ਹਫ਼ਤੇ ਹਵਾਈ ਜਹਾਜ਼ ਰਾਹੀਂ ਗਯਾ ਤੋਂ ਦਿੱਲੀ ਜਾ ਰਹੀ ਬਜ਼ੁਰਗ ਔਰਤ ਨੇ ਕਾਕਪਿਟ ਵਿਚ ਮਹਿਲਾ ਪਾਇਲਟ ਨੂੰ ਦੇਖ ਕੇ ਹੈਰਾਨੀ ਜਤਾਈ ਤਾ ਪਾਇਲਟ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੱਤਾ। ਮਹਿਲਾ ਪਾਇਲਟ ਹਨਾ ਖ਼ਾਨ ਨੇ ਇਕ ਪੋਸਟ’ ’ਚ ਇਸ ਕਹਾਣੀ ਨੂੰ ਸਾਂਝਾ ਕੀਤਾ ਹੈ। ਕਮਰਸ਼ੀਅਲ ਪਾਇਲਟ 15 ਨਵੰਬਰ ਨੂੰ ਗਯਾ-ਦਿੱਲੀ ਉਡਾਣ ‘ਤੇ ਡਿਊਟੀ ’ਤੇ ਸੀ। ਸਾਰਾ ਕੁੱਝ ਆਮ ਵਾਂਗ ਚੱਲ ਰਿਹਾ ਸੀ। ਇਸ ਦੌਰਾਨ ਬਜ਼ੁਰਗ ਔਰਤ ਯਾਤਰੀ ਨੇ ਕਾਕਪਿਟ ਨੂੰ ਦੇਖਣ ਦੀ ਇੱਛਾ ਪ੍ਰਗਟਾਈ। ਉਹ ਔਰਤ ਕਾਕਪਿਟ ਵਿੱਚ ਗਈ ਅਤੇ ਉਸ ਨੇ ਹਾਨਾ ਖਾਨ ਨੂੰ ਅੰਦਰ ਦੇਖਦਿਆਂ ਹੀ ਹਰਿਆਣਵੀ ਲਹਿਜ਼ੇ ਵਿਚ ਉਸ ਦੇ ਮੂੰਹੋਂ ਨਿਕਲਿਆ, “ਓਏ ਯਹਾਂ ਤੋਂ ਛੋਰੀ ਬੈਠੀ।’ ਇਹ ਸੁਣ ਕੇ ਸਾਰਿਆਂ ਦਾ ਹਾਸਾ ਨਿਕਲ ਗਿਆ।